ਰੋਟੀ ਲੈਕੇ ਚਲੀ ਖੇਤ ਨੂn
ਰnਨ ਖਾਕੇ ਤੁਰੇ ਮਰੋੜੇ
ਢਿਡ ਵਿਚ ਦੇਮਾਂ ਮੁਕੀਆਂ
ਗਲਾਂ ਤੇਰੀਆਂ ਦੇ ਉਠਣ ਮਰੋੜੇ
ਜੈ ਕੁਰ ਮੋਰਨੀਏ
ਲੜ ਬਦਲਾਂ ਨੇ ਜੋੜੇ
..............................
ਤਿਖੇ ਪnਜੇ ਦੀ ਪਾਮੇਂ ਰਕਾਬੀ
ਤੁਰਦੀ ਨਾਲ ਮਿਜਾਜਾਂ
ਲੜ ਕੁੜ੍ਹਤੀ ਦੇ ਬਾਂਹ ਨਾਲ ਉਡਦੇ
ਨnਗੀਆਂ ਹੋ ਗੀਆਂ ਢਾਕਾਂ
ਪnਜ ਸਤ ਕਰਮਾਂ ਭਰਗੀ ਖੁਸ਼ੀ ਵਿਚ
ਮਗਰੋਂ ਪੈਂਦੀਆਂ ਹਾਕਾਂ
ਕਰਾਂ ਅਰਜੋਈਆਂ ਮਿਲਜਾ ਪਟੋਲਿਆ
ਗੁਜ਼ਰ ਗਈਆਂ ਬਰਸਾਤਾਂ
ਨੀ ਦਿਲ ਮਿਲ ਗਿਆਂ ਤੋਂ
ਕਾਹਨੂn ਪਰਖਦੀ ਜਾਤਾਂ
..............................
ਯਾਰੀ ਲਾਕੇ ਦਗਾ ਕਮਾ ਗਈ
ਤੈਂ ਧਾਰੀ ਬਦਨੀਤੀ
ਅਗੇ ਤਾਂ ਲnਘਦੀ ਹਸਦੀ ਖੇਲਦੀ
ਅਜ ਨnਘ ਗਈ ਚੁਪ ਕੀਤੀ
ਇਹੋ ਰnਨਾਂ ਵਿਚ ਖੋਟ ਸੁਣੀਂਦਾ
ਲਾ ਕੇ ਦਿnਦੀਆਂ ਤੋੜ ਪਰੀਤੀ
ਦੂਰੋਂ ਰnਨੇਂ ਸਰਬਤ ਦੀਂਹਦੀ
ਜ਼ਹਿਰ ਬਣੀ ਜਾਂ ਪੀਤੀ
ਤੈਂ ਪਰਦੇਸੀ ਨਾ'
ਜਗੋਂ ਤੇਰ੍ਹਵੀਂ ਕੀਤੀ
..............................
ਗੋਲ਼ ਪਿnਜਣੀ ਰੇਬ ਪਜਾਮੀ
ਪਟਾਂ ਕੋਲੋਂ ਮੋਟੀ
ਢਿਡ ਤਾਂ ਤੇਰਾ ਕਾਗਜ ਵਰਗਾ
ਥੋੜ੍ਹੀ ਖਾਮੇਂ ਰੋਟੀ
ਪਾਨੋਂ ਪਤਲੇ ਬੁਲ੍ਹ ਪਤੀਸੀ
ਸਿਫ਼ਤ ਕਰੇ ਤਰਲੋਕੀ
ਨਕ ਤਾਂ ਤੇਰਾ ਮਿਡਾ ਬਣਾਤਾ
ਇਹ ਨਾ ਡਾਢੇ ਨੇ ਸੋਚੀ
ਚੜ੍ਹਜਾ ਸ਼ਿਆਮ ਕੁਰੇ
ਖੜ੍ਹੀ ਸਿnਘਾਂ ਦੀ ਬੋਤੀ
..............................
ਆਉਣ ਜਾਣ ਨੂn ਨੌਂ ਦਰਬਾਜੇ
ਖਿਸਕ ਜਾਣ ਨੂn ਮੋਰੀ
ਕਢ ਕਾਲ਼ਜਾ ਤੈਨੂn ਦਿਤਾ
ਮਾਈ ਬਾਪ ਤੋਂ ਚੋਰੀ
ਦਰਸ਼ਣ ਦੇਹ ਕੁੜੀਏ
ਦੇਹ ਮਾਪਿਆਂ ਤੋਂ ਚੋਰੀ
..............................


1 comments:
Awesome........I reached your blog by accident and I am so happy that it happened. This is awesome what you wrote.
Have a look at my blog as well:
www.beauty-of-sadness.blogspot.com
Post a Comment