Online TransLiteration by girgit.chitthajagat.in, of http://folkpunjabi.blogspot.com/2009/02/blog-post_28.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Saturday 28 February 2009

ਸੋਹਣੀ ਮਹੀਂਵਾਲ


ਊਠਾਂ ਵਾਲਿਆਂ ਨੇ ਰਾਹ ਰੋਕ ਲਏ
ਕੁੜੀਆਂ ਨੇ ਜੂਹਾਂ ਮਲੀਆਂ
ਮੇਲੇ ਜੈਤੋ ਦੇ
ਸੋਹਣੀਆਂ ਤੇ ਸਸੀਆਂ ਚਲੀਆਂ
.................
ਨ੍ਹਾਵੇ ਧੋਵੇ ਪਹਿਨੇ ਪੁਸ਼ਾਕਾਂ
ਅਤਰ ਫੁਲੇਲ ਲਗਾਵੇ
ਗਿਧੇ ਵਿਚ ਉਹ ਹਸ ਹਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ 'ਤੇ
ਮਛਲੀ ਹੁਲਾਰੇ ਖਾਵੇ
.................
ਸੋਹਣੀ ਆ ਗਈ ਵਿਚ ਗਿਧੇ ਦੇ
ਗਾਉਣ ਲਗੀਆਂ ਕੁੜੀਆਂ
ਜਿਨ੍ਹਾਂ ਨੂn ਲੌੜ ਮਿਤਰਾਂ ਦੀ
ਲਕ ਬnਨ੍ਹ ਪਤਣਾ 'ਤੇ ਜੁੜੀਆਂ
.................
ਮਥਾ ਤੇਰਾ ਚੌਰਸ ਖੂnਜਾ
ਜਿਉਂ ਮਕੀ ਦੇ ਕਿਆਰੇ
ਉਠ ਖੜ੍ਹ ਸੋਹਣੀਏ ਨੀ
ਮਹੀਂਵਾਲ ਹਾਕਾਂ ਮਾਰੇ
.................
ਰਾਤ ਹਨੇਰੀ ਲਿਸ਼ਕਣ ਤਾਰੇ
ਕਚੇ ਘੜੇ 'ਤੇ ਮੈਂ ਤਰਦੀ
ਵੇਖੀਂ ਰਬਾ ਖੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ
.................
ਕਚੇ ਘੜੇ ਨੇ ਖੈਰ ਨਾ ਕੀਤੀ
ਡਾਢਾ ਜੁਲਮ ਕਮਾਇਆ
ਜਿਥੇ ਸੋਹਣੀ ਡੁਬ ਕੇ ਮਰੀ
ਉਥੇ ਮਛੀਆਂ ਨੇ ਘੇਰਾ ਪਾਇਆ
.................
ਸੋਹਣੀ ਜਿਹੀ ਕਿਸੇ ਪ੍ਰੀਤ ਕੀ ਕਰਨੀ
ਉਹਦਾ ਪ੍ਰੀਤ ਵੀ ਭਰਦੀ ਪਾਣੀ
ਵਿਚ ਝਨਾਵਾਂ ਦੇ
ਸੋਹਣੀ ਆਪ ਡੁਬੀ ਰੂਹ ਤਰਦੀ
.................
ਆ ਮਹੀਂਵਾਲਾ, ਪੈਲਾਂ ਪਾਈਏ
ਜਾਨਾਂ ਏਂ ਕਿਉਂ ਮੁਖ ਮੋੜੀ
ਰਲ ਕੇ ਬਹਿ ਮਿਤਰਾ
ਰਬ ਬਣਾਈ ਜੋੜੀ
...............


ਦੇਵਿnਦਰ ਸਤਿਆਰਥੀ ਦੀ ਕਿਤਾਬ "ਗਿਧਾ"(1936) 'ਚੋਂ ਧnਨਵਾਦ ਸਹਿਤ

0 comments: