Online TransLiteration by girgit.chitthajagat.in, of http://folkpunjabi.blogspot.com/2009/01/blog-post_27.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Tuesday 27 January 2009

ਜੀ ਨਾ ਲਗਦਾ ਕਲਿਆਂ ਦਾ

ਕਲ੍ਹ ਦਾ ਆਇਆ ਮੇਲ ਸੁਣੀਂਦਾ
ਸੁਰਮਾ ਸਭ ਨੇ ਪਾਇਆ
ਗਹਿਣਾ ਗਟਾ ਸਭ ਦੇ ਸੋਹਂਦਾ
ਵਿਆਹੁਲਾ ਰnਗ ਰਮਾਇਆ
ਮੁnਡੇ ਦੀ ਮਾਮੀ ਨੇ
ਗਿਧਾ ਖ਼ੂਬ ਰਚਾਇਆ
..............
ਸਾਵੀ ਸੁਥਣ ਵਾਲੀਏ ਮੇਲਣੇ
ਆਈਂ ਏਂ ਬਣ ਠਣ ਕੇ
ਕnਨੀਂ ਤੇਰੇ ਹਰੀਆਂ ਬੋਤਲਾਂ
ਬਾਹੀਂ ਚੂੜਾ ਛਣਕੇ
ਫੇਰ ਕਦ ਨਚਣਾ ਨੀ
ਨਚਲੈ ਪਟੋਲਾ ਬਣਕੇ
..............
ਅnਬ ਦੀ ਟਾਹਣੀ ਤੋਤਾ ਬੈਠਾ
ਅnਬ ਪਕਣ ਨਾ ਦੇਵੇ
ਸੋਹਣੀ ਭਾਬੋ ਨੂn
ਦਿਉਰ ਵਸਣ ਨਾ ਦੇਵੇ
..............
ਲਿਆ ਦਿਉਰਾ ਤੇਰਾ
ਕਢ ਦਿਆਂ ਚਾਦਰਾ
ਜnਞ ਦਾ ਬਣਾ ਦਿਆਂ ਜਾਂਞੀ
ਪਿnਡ ਦੀ ਕੁੜੀ ਨਾਲ
ਲਾਈਂ ਨਾ ਦੋਸਤੀ
ਟਪੀਂ ਨਾ ਜੂਹ ਬਗਾਨੀ
ਆਸ਼ਕ ਤੂn ਦਿਉਰਾ
ਭਾਬੋ ਨਾਰ ਬਿਗਾਨੀ
..............
ਚਿਟਾ ਕਬੂਤਰ
ਅਖੀਆਂ ਸ਼ਰਬਤੀ
ਵਿਚ ਕਜਲੇ ਦਾ ਡੋਰਾ
ਵੇ ਕਬੂਤਰਾ
ਨਚਦਾ ਜੋੜਾ ਜੋੜਾ
..............
ਕਦੇ ਆਉਣ ਨ੍ਹੇਰੀਆਂ
ਕਦੇ ਜਾਣ ਨ੍ਹੇਰੀਆਂ
ਬਿਲੋ ਬੋਤਲਾਂ ਸ਼ਰਾਬ ਦੀਆਂ
ਅਖਾਂ ਤੇਰੀਆਂ
..............
ਫੂਸ ਹੁnਦੀ ਜਾਨੀ ਆਂ
ਵੇ ਬਗੀ ਹੁnਦੀ ਜਾਨੀ ਆਂ
ਤੇਰੇ ਹਉਕੇ ਨਾਲ ਵੇ ਮੈਂ
ਅਧੀ ਹੁnਦੀ ਜਾਨੀ ਆਂ
..............
ਕਲ-ਮਕਲੀ ਤੋੜਾਂ ਮੈਂ
ਕਰੀਰਾਂ ਨਾਲੋਂ ਡੇਲੇ
ਵੇ ਖੜ੍ਹਾ ਰਹਿ ਜ਼ਾਲਮਾ
ਸਬਬੀਂ ਹੋਗੇ ਮੇਲੇ
..............
ਛnਨਾ ਭਰਿਆ ਦੁਧ ਦਾ
ਮੈਂ ਚੁਕਿਆ ਤੇ ਤੂn ਪੀ
ਵੇ ਮੈਂ ਅਰਜ ਕਰਾਂ
ਬਿਗਾਨੀ ਮਾਂ ਦੀ ਧੀ
..............
ਨਦੀ ਕਿਨਾਰੇ ਰੋਟੀਆਂ ਲਾਹਵਾਂ
ਝੋਕਾ ਲਾਵਾਂ ਕnਡਿਆਂ ਦਾ
ਘਰ ਆਵੋ ਜੀ
ਜੀ ਨਾ ਲਗਦਾ ਕਲਿਆਂ ਦਾ
..............

2 comments:

ਰਮਨਦਿਪ ਸਿnਘ said...

ਕਾਫੀ ਜਲਦੀ update ਕਰਦੇ ਹੋ.

ਦੀਪਇnਦਰ ਸਿnਘ said...

ਹਾਂ ਸ਼ਾਇਦ,
ਦੇਖੋ ਕਦੋਂ ਤਕ ਚਲਦੈ.