Online TransLiteration by girgit.chitthajagat.in, of http://folkpunjabi.blogspot.com/2009/01/blog-post.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Sunday 4 January 2009

ਬੋਲੀ ਪਾ ਮਿਤਰਾ

ਆਰੀ ਆਰੀ ਆਰੀ
ਵਿਚ ਜਗਰਾਵਾਂ ਦੇ
ਬਈ ਲਗਦੀ ਰੋਸ਼ਨੀ ਭਾਰੀ
ਦੂਰ ਦੂਰ ਤੋਂ ਗਭਰੂ ਆਉਂਦੇ
ਘੋੜੇ ਊਠ ਸ਼ਿnਗਾਰੀ
ਲnਮੇ ਚਾਦਰੇ ਕੁnਢੀਆਂ ਮੁਛਾਂ
ਮੋਢੇ ਡਾਂਗ ਉਲਾਰੀ
ਹਸਦੇ ਹਸਦੇ ਇਹ ਲੜ ਪੈਂਦੇ
ਚਲਦੀ ਖ਼ੂਬ ਕਟਾਰੀ
ਜ਼ੋਰ ਜਵਾਨੀ ਦੇ
ਕਰਦੇ ਬੜੀ ਖਵਾਰੀ
..............
ਅਸੀਂ ਗਭਰੂ ਦੇਸ ਪnਜਾਬ ਦੇ
ਹਿਕਾਂ ਰਖਦੇ ਤਣੀਆਂ
'ਕਠੇ ਹੋ ਕੇ ਪਾਈਏ ਬੋਲੀਆਂ
ਮੁਛਾਂ ਰਖਦੇ ਖੜ੍ਹੀਆਂ
ਰਲ ਮਿਲ ਕੇ ਭnਗੜਾ ਪਾਉਂਦੇ
ਕਦੇ ਨਾ ਸnਹਿਦੇ ਤੜੀਆਂ
ਐਰ ਗ਼ੈਰ ਨਾਲ ਗਲ ਨੀ ਕਰਦੇ
ਵਿਆਹ ਕੇ ਲਿਆਉਂਦੇ ਪਰੀਆਂ
ਵੇਲਾਂ ਧਰਮ ਦੀਆਂ
ਵਿਚ ਦਰਗਾਹ ਦੇ ਹਰੀਆਂ
..............
ਹਸ ਕੇ ਨਿਹੁn ਨਾ ਲਾਈਂ ਬਿਸ਼ਨੀਏ
ਸੁਣ ਲੈ ਨਿਹੁn ਦੇ ਝੇੜੇ
ਕਚਾ ਭੂਤਨਾ ਬਣ ਕੇ ਚਿnਬੜਦਾ
ਨਿਹੁn ਨੂn ਜਿਹੜਾ ਛੇੜੇ
ਛਤੀ ਕੋਠੜੀਆਂ ਨੌਂ ਦਰਵਾਜੇ
ਜਿਥੇ ਨਿਹੁn ਦੇ ਡੇਰੇ
ਸੋਹਣੀ ਪੁਛੇ ਮਹੀਂਵਾਲ ਨੂn
ਕੀ ਹਾਲ ਆ ਗਭਰੂਆ ਤੇਰੇ
..............
ਅਸੀਂ ਗਭਰੂ ਦੇਸ ਪnਜਾਬ ਦੇ
ਸਾਡੀ ਸ਼ੇਰਾਂ ਵਰਗੀ ਸ਼ਾਨ
ਸਾਡੇ ਬਾਹੀਂ ਬਿਜਲੀਆਂ ਨਚਦੀਆਂ
ਸਾਡੇ ਪੈਰ ਭnਗੜੇ ਪਾਣ
ਸਾਡੀਆਂ ਰੁਤਾਂ ਰਜੀਆਂ ਮਹਿਕੀਆਂ
ਸਾਡੇ ਖੇਤ ਭਰੇ ਖਲਿਹਾਨ
ਬੋਲੀ ਪਾ ਮਿਤਰਾ
ਹਾਣ ਨੂn ਮਿਲ ਪਏ ਹਾਣ
..............

0 comments: