ਡਾ. ਨਾਹਰ ਸਿnਘ,( M.A,Ph. D)ਦੀ ਕਿਤਾਬ "ਲੌਂਗ ਬੁਰਜੀਆਂ ਵਾਲਾ" ਦੀ ਭੂਮਿਕਾ 'ਚੋਂ
(ਇਹ ਬਲਾਗ ਆਪਣੀਆਂ ਕਈ ਪੋਸਟਿnਗਾਂ ਲਈ ਇਸ ਕਿਤਾਬ ਦਾ ਰਿਣੀ ਹੈ. )
ਹੁਣਵੇਂ ਦੌਰ ਵਿਚ ਲੋਕ ਗੀਤ ਇਕਤਰ ਕਰਨ ਦਾ ਕnਮ ਬਹੁਤ ਕਠਿਨ ਹੁnਦਾ ਜਾ ਰਿਹਾ ਹੈ. ਮਧਕਾਲੀਨ ਜੀਵਨ ਧਾਰਾ ਨਾਲ ਸnਬnਧਿਤ ਬਹੁਤ ਸਾਰਾ ਸਾਹਿਤ ਅਲੋਪ ਹੋ ਚੁਕਾ ਹੈ. ਜੋ ਬਚਿਆ ਹੈ ਉਸ ਨੂn ਬਜ਼ੁਰਗਾਂ ਦੇ ਚੇਤਿਆਂ ਵਿਚੋਂ ਖੁਰਚ ਕੇ ਲੜੀਵਧ ਕਰਨਾ ਜੇ ਅਸnਭਵ ਨਹੀਂ ਤਾਂ ਕਠਿਨ ਜਰੂਰ ਹੈ. ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਹ ਕnਮ ਕਿਸੇ ਵਡੀ ਸnਸਥਾ ਵਲੋਂ ਪ੍ਰਦਾਨ ਕੀਤੇ ਸਾਧਨਾਂ ਨਾਲ ਬਕਾਇਦਾ ਸਿਖਿਅਤ ਬnਦਿਆਂ ਤੋਂ ਕਰਵਾਉਣ ਦਾ ਹੈ. ਹਰ ਖੇਤਰ ਦੇ ਲੋਕ ਗੀਤ (ਲੋਕ ਧਾਰਾ) ਇਕਤਰ ਕਰਨ ਲਈ ਵਕੋ ਵਖਰੀਆਂ ਟੀਮਾਂ ਦੀ ਲੋੜ ਹੈ. ਹਰ ਟੀਮ ਦੇ ਮੈਂਬਰ ਸnਬnਧਿਤ ਖਿਤੇ ਦੇ ਜnਮਪਲ, ਉਪਭਾਸ਼ਾ ਤੋਂ ਸਿਧਾਂਤਕ ਤੌਰ 'ਤੇ ਜਾਣੂ ਤੇ ਆਪੋ ਆਪਣੇ ਇਲਾਕਾਈ ਸਭਿਆਚਾਰਾਂ ਵਿਚ ਘੁਲੇ ਮਿਲੇ ਹੋਏ ਹੋਣੇ ਚਾਹੀਦੇ ਹਨ . ਦਿਨੋਂ ਦਿਨ ਵਿਸਰ ਰਹੀ ਇਸ ਸਭਿਆਚਾਰਕ ਵਿਰਾਸਤ ਨੂn ਸਾਂਭਣ ਤੇ ਜੀਵਨ ਦੇ ਨਵੇਂ ਪ੍ਰਸnਗਾਂ ਅਨੁਸਾਰ ਇਸ ਤੋਂ ਸਿਰਜਨਾਤਮਕ ਪ੍ਰੇਰਨਾਵਾਂ ਲੈਣ ਲਈ ਇਕ ਜ਼ੋਰਦਾਰ ਸਭਿਆਚਾਰਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ. ਜੀਵਨ ਪ੍ਰਤੀ ਨਿਰੋਏ ਦ੍ਰਿਸ਼ਟੀਕੋਣ ਤੋਂ ਉਸਰੀ ਅਜਿਹੀ ਲਹਿਰ ਹੀ ਲੋਕਾਂ ਨੂn ਆਪਣੇ ਆਪੇ ਤੋਂ ਚੇਤnਨ ਕਰ ਸਕਦੀ ਹੈ. ਆਪਣੇ ਦੇਸੀ ਸਭਿਆਚਾਰ, ਪ੍ਰnਪਰਾਵਾਂ ਤੇ ਇਤਿਹਾਸ ਨੂn ਸਮਝਣ ਲਈ ਵਿਗਿਆਨਕ ਦ੍ਰਿਸ਼ਟੀ ਤੋਂ ਪ੍ਰਾਪਤ ਹੋਈ ਨਵੀਂ ਸੋਝੀ ਲੈ ਕੇ ਹੀ ਅਸੀਂ ਆਪਣੇ ਸਭਿਆਚਾਰ ਉਤੇ ਹਾਵੀ ਸਾਮਰਾਜ ਦੀ ਜ਼ਿਹਨੀ ਗ਼ੁਲਾਮੀ ਤੇ ਭੂਪਵਾਦ ਦੀਆਂ ਵੇਲਾ ਵਿਹਾ ਚੁਕੀਆਂ ਕਦਰਾਂ ਕੀਮਤਾਂ ਤੋਂ ਮੁਕਤ ਹੋ ਸਕਾਂਗੇ. ਆਪਣੀ ਮਿਟੀ 'ਚੋਂ ਉਪਜੀ ਸਿਰਜਨਾਤਮਕ ਸੁਤnਤਰ ਸੋਚ ਹੀ ਸਾਨੂn ਪਕੇ ਪੈਰੀਂ ਖੜ੍ਹਾ ਕਰ ਸਕਦੀ ਹੈ.