Online TransLiteration by girgit.chitthajagat.in, of http://folkpunjabi.blogspot.com/2008/12/blog-post_27.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Saturday 27 December 2008

ਖੂਹ 'ਤੇ ਘੜਾ ਭਰੇਂਦੀਏ ਮੁਟਿਆਰੇ ਨੀ

ਨਵਾਂ ਸਾਲ ਮੁਬਾਰਕ!! ਨਵਾਂ ਸਾਲ ਮੁਬਾਰਕ!! ਨਵਾਂ ਸਾਲ ਮੁਬਾਰਕ!!

ਖੂਹ 'ਤੇ ਇਕ ਮੁਟਿਆਰ ਘੜਾ ਭਰ ਰਹੀ ਹੈ. ਨਿਆਣੀ ਉਮਰੇ ਵਿਆਹੀ ਹੋਣ ਕਰਕੇ ਆਪਣੇ ਢੋਲ ਸਿਪਾਹੀ ਨੂn ਸਿਆਣਦੀ ਨਹੀਂ. ਲਾਮ ਤੋਂ ਪਰਤ ਕੇ ਆਇਆ ਉਸਦਾ ਸਿਪਾਹੀ ਪਤੀ ਉਸ ਤੋਂ ਪਾਣੀ ਦਾ ਘੁਟ ਮnਗਦਾ ਹੈ. ਸਿਪਾਹੀ ਦੀ ਨੀਤ ਖੋਟੀ ਵੇਖ, ਮੁਟਿਆਰ ਉਸ ਨਾਲ ਸਿਧੇ ਮੂnਹ ਗਲ ਨਹੀਂ ਕਰਦੀ. ਦੋਹਾਂ ਵਿਚ ਕੁਝ ਤਕਰਾਰ ਹੁnਦਾ ਹੈ. ਅਖੀਰ ਸਿਪਾਹੀ ਘੋੜੇ 'ਤੇ ਸਵਾਰ ਹੋ ਕੇ ਮੁਟਿਆਰ ਤੋਂ ਪਹਿਲਾਂ ਆਪਣੇ ਸਹੁਰੇ ਘਰ ਪਹੁnਚ ਜਾਂਦਾ ਹੈ. ਘਰ ਪਹੁnਚਣ ਤੇ ਮੁਟਿਆਰ ਨੂn ਜਦੋਂ ਆਪਣੀ ਮਾਂ ਤੋਂ ਅਸਲੀਅਤ ਪਤਾ ਲਗਦੀ ਹੈ ਤਾਂ ਉਹ ਬੜ੍ਹੀ ਕਚੀ ਪੈਂਦੀ ਹੈ ਤੇ ਢੋਲ ਸਿਪਾਹੀ ਨੂn ਬੜ੍ਹੀਆਂ ਮਿnਨਤਾਂ ਨਾਲ ਰਾਜ਼ੀ ਕਰਦੀ ਕਰਦੀ ਹੈ :

ਸਿਪਾਹੀ:

ਖੂਹ 'ਤੇ ਘੜਾ ਭਰੇਂਦੀਏ ਮੁਟਿਆਰੇ ਨੀ,
ਘੁਟ ਭਰ ਪਾਣੀ ਪਿਆ.
ਅਸੀਂ ਮੁਸਾਫ਼ਿਰ ਰਾਹੀ ਨੀ ਅੜੀਏ,
ਸਾਡਾ ਜੀਵੜਾ ਨਾ ਤਰਸਾ.

ਮੁਟਿਆਰ:

ਪਾਣੀ ਤਾਂ ਪੀ ਮੁਸਾਫਰਾ ਵੇ,
ਬੀਬਾ ਮੈਲੀ ਤਕ ਨਾ ਭੁਲ.
ਜਿਸ ਕੌਂਤ ਦੀ ਮੈਂ ਵਹੁਟੜੀ,
ਬੀਬਾ ਉਸ ਦਿਆਂ ਪਾਂਧਾਂ ਦਾ ਤੂn.

ਸਿਪਾਹੀ:

ਸੋਨੇ ਦੀ ਮੇਰੀ ਤਕੜੀ ਨੀ ਬੀਬੋ,
ਚਾਂਦੀ ਦਾ ਘਰ ਸੇਰ.
ਤੇਰੇ ਜਿਹੀਆਂ ਦੋ ਗੋਲੀਆਂ ਨੀ ਬੀਬੋ,
ਮੈਂ ਘਰ ਪਾਣੀ ਭਰੇਨ.

ਮੁਟਿਆਰ:

ਸੋਨੇ ਦੀ ਮੇਰੀ ਪਾਲਕੀ ਵੇ ਅੜਿਆ,
ਚਾਂਦੀ ਦਾ ਈ ਉਛਾੜ.
ਤੇਰੇ ਜਿਹੇ ਦੋ ਗਭਰੂ ਵੇ ਅੜਿਆ,
ਮੇਰੀ ਡੋਲੀ ਦੇ ਕਹਾਰ.

ਸਿਪਾਹੀ:

ਸਾਈਆਂ ਘੜਾ ਤੇਰਾ ਭਜ ਪਵੇ,
ਉnਨੂ ਰਹਿ ਜਾਏ ਹਥ.
ਘਰੋਂ ਤਾਂ ਮਾਂ ਤੈਨੂn ਚਿਕ ਕਢੇ,
ਪੈ ਜਾਏਂ ਸਾਡੇ ਵਸ.

ਮੁਟਿਆਰ:

ਸਾਈਆਂ ਘੋੜਾ ਤੇਰਾ ਮਰ ਜਾਏ,
ਚਾਬੁਕ ਰਹਿ ਜਾਏ ਹਥ.
ਘਰੋਂ ਤਾਂ ਮਾਂ-ਪਿਓ ਕੁਟ ਕਢੇ,
ਪੈ ਜਾਏਂ ਸਿਪਾਹੀਆਂ ਵਸ.

(ਮੁਟਿਆਰ ਘਰ ਜਾਂਦੀ ਹੈ ਤਾਂ ਉਸਦੀ ਮਾਂ ਪੁਛਦੀ ਹੈ)
ਮਾਂ:

ਕੀ ਮੋਈਏ, ਕੀ ਮਾਰੀਏ, ਨੀ ਧੀਏ !
ਕੇ ਗਈਂ ਏ ਪਾਰਾਵਾਰ.
ਵਡੇ ਵੇਲੇ ਦੀ ਘੜਾ ਭਰਨ ਗਈਏਂ,
ਆਈ ਏਂ ਸੋਤੜਾ ਪਾ.

ਮੁਟਿਆਰ:

ਨਾ ਮੋਈ ਮਾਰੀ, ਮੇਰੀ ਅnਬੜੀਏ,
ਨਾ ਗਈ ਪਾਰਾਵਾਰ.
ਉਚਾ ਲnਮਾ ਇਕ ਗਭਰੂ, ਨੀ ਅnਬੜੀਏ,
ਕਰ ਬੈਠਾ ਤਕਰਾਰ.

(ਫਿਰ ਘੋੜੇ ਵਲ ਵੇਖਕੇ)
ਮੁਟਿਆਰ:

ਇਹ ਕਿਸ ਦੇ ਘੋੜੇ ਜੋੜੇ ਨੀ ਅnਬੜੀਏ,
ਇਹ ਕਿਸ ਦੇ ਹਥਿਆਰ.

ਮਾਂ:

ਜਿਦ੍ਹੇ ਨਾਲ ਤੂn ਪਰਨਾਈ ਨੀ ਧੀਏ,
ਉਹ ਆਇਆ ਅਸਵਾਰ.

(ਫਿਰ ਢੋਲ ਸਿਪਾਹੀ ਨੂn ਮਨਾਣ ਜਾਂਦੀ ਹੈ)
ਮੁਟਿਆਰ:

ਕੇ ਸੁਤਾ ਕੇ ਜਾਗਦਾ ਵੇ ਚnਨਾਂ !
ਵੇ ਕੀ ਤੂn ਗਿਓਂ ਪਾਰਵਾਰ.

ਸਿਪਾਹੀ:

ਨਾ ਸੁਤਾ ਨਾ ਜਾਗਦਾ ਨੀ,
ਤੂn ਖੂਹੇ ਦੇ ਬੋਲ ਚਿਤਾਰ.

ਮੁਟਿਆਰ:

ਨਿਕਿਆਂ ਹੁnਦਿਆਂ ਹੋ ਗਈਆਂ ਵੇ ਬੀਬਾ,
ਹੁਣ ਤੇ ਮਨੋਂ ਵਿਸਾਰ.



"ਪnਜਾਬ ਦੀ ਲੋਕ ਧਾਰਾ" (ਸੋਹਿnਦਰ ਸਿnਘ ਬੇਦੀ) 'ਚੋਂ ਧnਨਵਾਦ ਸਹਿਤ

0 comments: