ਉਚੜਾ ਬੁਰਜ਼ ਲਾਹੋਰ ਦਾ, ਵੇ ਚੀਰੇ ਵਾਲਿਆ !ਹੇਠ ਵਗੇ ਦਰਿਆ, ਵੇ ਸਜਣ ਮੇਰਿਆ !
ਮਲ ਮਲ ਨ੍ਹਾਵਣ ਗੋਰੀਆਂ, ਵੇ ਚੀਰੇ ਵਾਲਿਆ !
ਲੈਣ ਰਬ ਦਾ ਨਾਂ, ਵੇ ਸਜਣ ਮੇਰਿਆ !
ਕੋਠੇ ਉਤੇ ਕੋਠੜੀ, ਵੇ ਚੀਰੇ ਵਾਲਿਆ !
ਕੋਠੇ 'ਤੇ ਤਸਵੀਰ, ਵੇ ਸਜਣ ਮੇਰਿਆ !
ਮੈਂ ਦਰਿਆ ਦੀ ਮਛਲੀ, ਵੇ ਚੀਰੇ ਵਾਲਿਆ !
ਤੂn ਦਰਿਆ ਦਾ ਨੀਰ, ਵੇ ਸਜਣ ਮੇਰਿਆ !
ਕੋਠੇ ਉਤੇ ਕੋਠੜੀ, ਵੇ ਚੀਰੇ ਵਾਲਿਆ !
ਧੁਰ ਕੋਠੇ 'ਤੇ 'ਵਾ, ਵੇ ਜਾਨੀ ਮੇਰਿਆ !
ਸ਼ਕਰ ਹੋਵੇ ਤਾਂ ਵnਡੀਏ, ਵੇ ਕnਠੇ ਵਾਲਿਆ !
ਰੂਪ ਨਾ ਵnਡਿਆ ਜਾ, ਵੇ ਜਾਨੀ ਮੇਰਿਆ !
ਧਾਗਾ ਹੋਵੇ ਤਾਂ ਤੋੜੀਏ ਵੇ ਕnਠੇ ਵਾਲਿਆ !
ਪ੍ਰੀਤ ਨਾ ਤੋੜੀ ਜਾ, ਵੇ ਜਾਨੀ ਮੇਰਿਆ !
ਢਲ 'ਗਏ ਤਰnਗੜ ਖਿਤੀਆਂ, ਵੇ ਚੀਰੇ ਵਾਲਿਆ !
ਹੋ ਚਲੀ ਪ੍ਰਭਾਤ ਵੇ, ਵੇ ਜਾਨੀ ਮੇਰਿਆ !
ਮੈਨੂn ਮਿਹਣੇ ਦੇਣ ਸਹੇਲੀਆਂ,ਵੇ ਚੀਰੇ ਵਾਲਿਆ !
ਮੇਰੀ ਪਰਤ ਨਾ ਪੁਛੀ ਬਾਤ, ਵੇ ਜਾਨੀ ਮੇਰਿਆ !


0 comments:
Post a Comment