
(ਇਸ ਲੋਕ-ਗੀਤ 'ਚ ਪnਜਾਬੀ ਗਹਿਣਿਆਂ ਦੀ ਖ਼ਬਸੂਰਤ ਅnਦਾਜ਼ 'ਚ ਚਰਚਾ ਕੀਤੀ ਗਈ ਹੈ)
ਤੇਰੀ ਗੁਤ 'ਤੇ ਕਚਿਹਰੀ ਲਗਦੀ,
ਦੂਰੋਂ ਦੂਰੋਂ ਆਉਣ ਝਗੜੇ.
ਸਗੀ-ਫੁਲ ਨੀ ਸ਼ਿਸ਼ਨ ਜਜ ਤੇਰੇ,
ਕੈਂਠਾ ਤੇਰਾ ਮੁਹਤਮ ਹੈ.
ਵਾਲੇ, ਡnਡੀਆਂ ਕਮਿਸ਼ਨਰ ਡਿਪਟੀ,
ਨਤੀਆਂ ਇਹ ਨੈਬ ਬਣੀਆਂ.
ਜ਼ੈਲਦਾਰ ਨੀ ਮੁਰਕੀਆਂ ਤੇਰੀਆਂ,
ਸਫੈਦ-ਪੋਸ਼ ਬਣੇ ਗੋਖੜੂ.
ਨਥ, ਮਛਲੀ, ਮੇਖ਼ ਤੇ ਕੋਕਾ,
ਇਹ ਨੇ ਸਾਰੇ ਛੋਟੇ ਮਹਿਕਮੇ.
ਤੇਰਾ ਲੌਂਗ ਕਰੇ ਸਰਦਾਰੀ,
ਥਾਣੇਦਾਰੀ ਨੁਕਰਾ ਕਰੇ.
ਚੌਕੀਦਾਰਨੀ ਬਣੀ ਬਘਿਆੜੀ,
ਤੀਲੀ ਬਣੀ ਟਹਿਲਦਾਰਨੀ.
ਕnਢੀ, ਹਸ ਦਾ ਪੈ ਗਿਆ ਝਗੜਾ,
ਤਵੀਤ ਉਗਾਹੀ ਜਾਣਗੇ.
ਬੁnਦੇ ਬਣ ਗਏ ਵਕੀਲ ਵਲੈਤੀ,
ਚੌਂਕ-ਚnਦ ਨਿਆਂ ਕਰਦੇ.
ਦਫ਼ਾ ਤਿnਨ ਸੌ ਆਖਦੇ ਤੇਤੀ,
ਕnਠੀ ਨੂn ਸਜ਼ਾ ਬੋਲ ਗਈ.
ਹਾਰ ਦੇ ਗਿਆ ਜ਼ਮਾਨਤ ਪੂਰੀ,
ਕnਠੀ ਨੂn ਛੁਡਾ ਕੇ ਲੈ ਗਿਆ.
ਨਾਮ ਬਣ ਕੇ ਬੜਾ ਪਟਵਾਰੀ,
ਹਿਕ ਨਾਲ ਮਿਣਤੀ ਕਰੇ.
ਤੇਰਾ ਚੂੜਾ ਰਸਾਲਾ ਪੂਰਾ,
ਬਾਜੂ-ਬnਦ ਵਿਗੜ ਗਏ.
ਪਰੀ-ਬnਦ ਅnਗਰੇਜ਼ੀ ਗੋਰੇ,
ਫੌਜ ਦੇ ਵਿਚਾਲੇ ਸਜਦੇ.
ਤੇਰੀ ਜੁਗਨੀ ਘੜੀ ਦਾ ਪੁਰਜਾ,
ਜ਼nਜ਼ੀਰੀ ਤਾਰ ਬnਗਲੇ ਦੀ.
ਇਹ ਝਾਂਜਰਾਂ ਤਾਰ ਅnਗਰੇਜ਼ੀ,
ਮਿnਟਾਂ 'ਚ ਦੇਣ ਖ਼ਬਰਾਂ.
ਤੇਰੇ ਘੋੜੇ ਦੇਣ ਪਏ ਮਰੋੜੇ,
ਬਈ ਆਸ਼ਕ ਲੋਕਾਂ ਨੂn.
ਬਾਂਕਾਂ ਤੇਰੀਆਂ ਮਾਰਦੀਆਂ ਹਾਕਾਂ,
ਖ਼ਰਚਾਂ ਨੂn ਬnਦ ਕਰਦੇ.
ਜੈਨਾਂ, ਜੈਨਾਂ ਨਿਤ ਦੇ ਨਸ਼ਈ ਰਹਿਣਾ,
ਨੀ ਝੂਠੇ ਫੈਸ਼ਨਾਂ ਤੋਂ ਕੀ ਲੈਣਾ?


1 comments:
Find 1000's of Punjabi friends from all over the world.
Let's come together on http://www.punjabicorner.com to bring all the Punjabi souls unite on one platform and find Punjabi friends worldwide to share our thoughts and create a common bond.
Let's also show the Mightiness of Punjabis by coming together on http://www.punjabicorner.com
Post a Comment