Online TransLiteration by girgit.chitthajagat.in, of http://folkpunjabi.blogspot.com/2008/10/blog-post.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Thursday 2 October 2008

ਕੁੜੀਆਂ ਨੂn ਦਸਦੀ ਫਿਰਾਂ


ਕੀ ਮੁnਡਿਆ ਤੂn ਬਣਿਆ ਫਿਰਦਾ

ਤੈਨੂn ਆਪਣਾ ਕnਤ ਦਿਖਾਵਾਂ


ਵੇ ਚਿਟਾ ਕੁੜਤਾ ਹਰਾ ਚਾਦਰਾ

ਨਾਮੀ ਪਗ ਰnਗਾਵਾਂ

ਸੋਹਣੇ ਛੈਲ ਛਬੀਲੇ ਦੇ

ਮੈਂ ਗਲ ਵਿਚ ਬਾਹਾਂ ਪਾਵਾਂ

ਤੇਰੇ ਵਰਗੇ ਦਾ

ਮੈਂ ਨਾ ਲਵਾਂ ਪਰਛਾਵਾਂ

.............

ਚੜ ਵੇ ਚnਦਾ ਦੇ ਵੇ ਲਾਲੀ

ਕਿਉਂ ਪਾਇਆ ਏ ਨੇਰਾ


ਆਈ ਗੁਆਂਢਣ ਪੁਛਣ ਲਗੀ

ਉਹ ਕੀ ਲਗਦਾ ਤੇਰਾ

ਬਾਪ ਮੇਰੇ ਦਾ ਸਕਾ ਜਵਾਈ

ਸਿਰ ਮੇਰੇ ਦਾ ਸਿਹਰਾ

ਕੁੜੀਆਂ ਨੂn ਦਸਦੀ ਫਿਰਾਂ

ਅੜਬ ਪਰਾਹੁਣਾ ਮੇਰਾ

.............

ਕੁੜੀਉ ਨੀ ਮੇਰਾ ਪਰਾਹੁਣਾ ਦੇਖ ਲੋ

ਸਾਰੇ ਪਿnਡ 'ਚੋਂ ਸਾਊ


ਨਾ ਇਹ ਕਿਸੇ ਨੂn ਮਥਾ ਟੇਕਦਾ

ਨਾ ਇਹ ਸਿਰ ਪਲਸਾਊ

ਜੇ ਮੈਂ ਨਾ ਜਾਵਾਂ

ਕਿਹਨੂn ਬਹੂ ਬਣਾਊ

.............

ਸੁਣ ਵੇ ਗਭਰੂਆ ਚੀਰੇ ਵਾਲਿਆ

ਛੈਲ ਛਬੀਲਿਆ ਸ਼ੇਰਾ


ਤੇਰੇ ਬਾਝੋਂ ਘਰ ਵਿਚ ਸਾਨੂn

ਦਿਸਦਾ ਘੁਪ ਹਨੇਰਾ

ਹੋਰ ਹਾਲੀ ਤਾਂ ਘਰਾਂ ਨੂn ਆਗੇ

ਤੈਂ ਵਗ ਲਿਆ ਕਿਉਂ ਘੇਰਾ

ਤੈਨੂn ਧੁਪ ਲਗਦੀ

ਭੁਜਦਾ ਕਾਲਜਾ ਮੇਰਾ

.............

ਹਰ ਵੇ ਬਾਬਲਾ ਹਰ ਵੇ

ਮੇਰਾ ਮਾਝੇ ਸਾਕ ਨਾ ਕਰ ਵੇ


ਮਾਝੇ ਦੇ ਜਟ ਬੁਰੇ ਸੁਣੀਂਦੇ

ਪਾਉਂਦੇ ਊਠ ਨੂn ਖਲ ਵੇ

ਖਲ ਤਾਂ ਮੈਥੋਂ ਕੁਟੀ ਨਾ ਜਾਂਦੀ

ਗੁਤੋਂ ਲੈਂਦੇ ਫੜ ਵੇ

ਮੇਰਾ ਉਡੇ ਡੋਰੀਆ

ਮਹਿਲਾਂ ਵਾਲੇ ਘਰ ਵੇ

.............

0 comments: