Online TransLiteration by girgit.chitthajagat.in, of http://folkpunjabi.blogspot.com/2008/09/blog-post_25.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Friday 26 September 2008

ਕਬਰਾਂ 'ਡੀਕਣ ਖੜੀਆਂ


ਚਲ ਵੇ ਮਨਾ ਬਗਾਨਿਆ ਧਨਾ

ਕੀ ਲੈਣਾ ਜਗ ਰਹਿ ਕੇ


ਚnਨਣ ਦੇਹੀ ਆਪ ਗਵਾ ਲਈ

ਬਾਂਸਾਂ ਵਾਗੂn ਖਹਿ ਕੇ

ਧਰਮ ਰਾਜ ਅਗੇ ਲੇਖਾ ਮnਗਦਾ

ਲnਘ ਜਾਂਗੇ ਕੀ ਕਹਿ ਕੇ

ਦੁਖੜੇ ਭੋਗਾਂਗੇ

ਵਿਚ ਨਰਕਾਂ ਦੇ ਰਹਿ ਕੇ

..............

ਚਲ ਵੇ ਮਨਾ ਬਗਾਨਿਆ ਧਨਾ

ਕਾਹਨੂn ਪਰੀਤਾਂ ਜੜੀਆਂ


ਓੜਕ ਇਥੋਂ ਚਲਣਾ ਇਕ ਦਿਨ

ਕਬਰਾਂ 'ਡੀਕਣ ਖੜੀਆਂ

ਉਤੋਂ ਦੀ ਤੇਰੇ ਵਗਣ ਹਨੇਰੀਆਂ

ਲਗਣ ਸਾਉਣ ਦੀਆਂ ਝੜੀਆਂ

ਅਖੀਆਂ ਮੋੜ ਰਹੀ

ਨਾ ਮੁੜੀਆਂ ਨਾ ਲੜੀਆਂ

..............

ਚਲ ਵੇ ਮਨਾ ਬਗਾਨਿਆ ਧਨਾ

ਬੈਠਾ ਕਿਸੇ ਨਾ ਰਹਿਣਾ


ਇਕ ਦਿਨ ਤੈਨੂn ਇਥੋਂ ਚਲਣਾ ਪੈਣਾ

ਜਾ ਕਬਰਾਂ ਵਿਚ ਰਹਿਣਾ

ਤੇਰੇ ਉਤੋਂ ਦੀ ਵਗਣ ਹਨੇਰੀਆਂ

ਮnਨ ਫ਼ਕਰਾਂ ਦਾ ਕਹਿਣਾ

ਬਾਗ਼ 'ਚ ਫ਼ੁਲ ਖਿੜਿਆ

ਅਸੀਂ ਭੌਰੇ ਬਣ ਕੇ ਰਹਿਣਾ

..............

ਲnਮਿਆ ਵੇ ਤੇਰੀ ਕਬ਼ਰ ਪਟੀਂਦੀ

ਮਧਰਿਆ ਵੇ ਤੇਰਾ ਖਾਤਾ


ਭਰ ਭਰ ਚੇਪੇ ਹਿਕ ਤੇ ਰਖਦਾ

ਹਿਕ ਦਾ ਪਵੇ ਜੜਾਕਾ

ਸੋਹਣੀ ਸੂਰਤ ਦਾ

ਵਿਚ ਕਬਰਾਂ ਦੇ ਵਾਸਾ

..............

ਮਰ ਗਏ ਵੀਰ ਰੋਂਦੀਆਂ ਭੈਣਾਂ

ਵਿਛੜੀ ਵਿਸਾਖੀ ਭਰ ਗਿਆ ਸ਼ਹਿਣਾ


ਛਿਪ ਜਾਊ ਕੁਲ ਦੁਨੀਆਂ

ਏਥੇ ਨਾਮ ਸਾਈਂ ਦਾ ਰਹਿਣਾ

ਸੋਹਣੀ ਜਿnਦੜੀ ਨੇ

ਰਾਹ ਮੌਤਾਂ ਦੇ ਪੈਣਾ


ਜਾਂ


ਕੀ ਬnਨਣੇ ਨੇ ਦਾਅਵੇ

ਏਥੋਂ ਚਲਣਾ ਸਭਨੂn ਪੈਣਾ

..............

0 comments: