Online TransLiteration by girgit.chitthajagat.in, of http://folkpunjabi.blogspot.com/2008/08/blog-post_30.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Saturday 30 August 2008

ਲੋਕੀਂ ਸਾਨੂn ਛੜੇ ਆਖਦੇ


ਕੋਈ ਡਰਦੀ ਪੀਹਣ ਨਾ ਜਾਵੇ

ਛੜਿਆਂ ਦੇ ਦੋ ਚਕੀਆਂ

..............................

ਚੁਲ਼ੇ ਅਗ ਨਾ ਘੜੇ ਵਿਚ ਪਾਣੀ

ਛੜਿਆਂ ਨੂn ਵਖ਼ਤ ਪਿਆ

..............................

ਐਵੇਂ ਭਰਮ ਰnਨਾਂ ਨੂn ਮਾਰੇ

ਹਲਕੇ ਨਾ ਛੜੇ ਫਿਰਦੇ

..............................

ਛੜੇ ਪੈਣਗੇ ਮਕੀ ਦੀ ਰਾਖੀ

ਰnਨਾ ਵਾਲੇ ਘਰ ਪੈਣਗੇ

..............................

ਮੇਰੀ ਚਪਣੀ ਵਗਾਹ ਕੇ ਮਾਰੀ

ਛੜਿਆਂ ਦੇ ਅਗ ਨੂn ਗਈ

..............................

ਅਸੀਂ ਰਬ ਦੇ ਪਰਾਹੁਣੇ ਆਏ

ਲੋਕੀਂ ਸਾਨੂn ਛੜੇ ਆਖਦੇ

..............................

ਜਾਵੇਂਗਾ ਜਹਾਨੋਂ ਖਾਲੀ

ਵੇ ਛੜਿਆ ਦੋਜਕੀਆ

..............................

ਕਾਹਨੂn ਦੇਨੀਏਂ ਕੁਪਤੀਏ ਗਾਲਾਂ

ਛੜੇ ਦਾ ਕਿਹੜਾ ਪੁਤ ਮਰਜੂ

..............................

ਛਿਟਾ ਦੇ ਗਈ ਝਾਂਜਰਾਂ ਵਾਰੀ

ਛੜਿਆਂ ਦਾ ਦੁਧ ਓਬਲੇ

..............................

ਕਿਥੇ ਲਿਖਿਆ ਫ਼ਰnਗੀਆ ਦਸ ਦੇ

ਰnਨਾਂ ਵਾਲੇ ਜnਗ ਜਿਤਦੇ

..............................

ਜਿਤ ਹੋਜੂ ਵੇ ਫ਼ਰnਗਆ ਤੇਰੀ

ਛੜਿਆਂ ਨੂn ਲੈ ਜਾ ਲਾਮ 'ਤੇ

..............................

2 comments:

Jasdeep said...

Really Nice Deepinder ji,
I was thinking about starting such a venture.

Keep up doing good work...
ਅਸੀਂ ਰਬ ਦੇ ਪਰਾਹੁਣੇ ਆਏ

ਲੋਕੀਂ ਸਾਨੂn ਛੜੇ ਆਖਦੇ
:) taahin taan eho jiha kujh karan da time mil jaanda (i mean blogging)

deepinder said...

ਸਹੀ ਗਲ ਆ ਜੀ , ਲੋਕੀਂ ਤਾਂ ਐਵੇਂ ਆਪਾਂ ਨੂn blogger ਕਹਿnਦੇ ਨੇ , 'ਵਿਚਲਾ' ਦੁਖ ਕਿਸੇ ਨੂn ਪਤਾ ਨੀ . ਪਰ ਤੁਸੀਂ ਦਿਲ ਨਾ ਛਡੋ, ਬੋਲੀਆਂ ਤਾਂ ਇਕਠੀਆਂ ਹੋਗੀਆਂ - ਗਿਧੇ ਦਾ ਹੀਲਾ ਵੀ ਹੋਜੂ !