Online TransLiteration by girgit.chitthajagat.in, of http://folkpunjabi.blogspot.com/2008/08/blog-post.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Wednesday 6 August 2008

ਤੈਂ ਮੈਂ ਮੋਹ ਲਈ ਵੇ


ਗਿਧਾ ਗਿਧਾ ਕਰੇਂ ਮੇਲਣੇ

ਗਿਧਾ ਪਊ ਬਥੇਰਾ

ਪਿnਡ ਵਿਚ ਤਾਂ ਰਿਹਾ ਕੋਈ ਨਾ

ਕੀ ਬੁਢੜਾ ਕੀ ਠੇਰਾ

ਬnਨ ਕੇ ਢਾਣੀਆਂ ਆ ਗੇ ਚੋਬਰ

ਢੁਕਿਆ ਸਾਧ ਦਾ ਡੇਰਾ

ਨਚ ਲੈ ਕਬੂਤਰੀਏ

ਦੇ ਦੇ ਸ਼ੌਂਕ ਦਾ ਗੇੜਾ

........................

ਆਰਾ - ਆਰਾ - ਆਰਾ

ਗਡੀਆਂ ਪੁਲ਼ ਚੜੀਆਂ


ਜਿਉਣੇ ਮੌੜ ਨੇ ਮਾਰਿਆ ਲਲਕਾਰਾ

ਜਾਨੀ ਸਭ ਭਜਗੇ

ਜਿਉਣਾ ਸੁਣੀਂਦਾ ਸੂਰਮਾ ਭਾਰਾ

ਭਜ ਕੇ ਜਿਉਣੇ ਨੇ

ਜਿnਦਾ ਤੋੜ ਲਿਆ ਰੋਕੜੀ ਆਲਾ

ਰੋਕੜੀ ਨੂn ਐਂ ਗਿਣਦਾ

ਜਿਉਂ ਬਲ਼ਦ ਵੇਚ ਲਿਆ ਨਾਰਾ

ਇਕ ਦਿਨ ਛਿਪ ਜੇਂਗਾ

ਦਾਤਣ ਵਰਗਿਆ ਯਾਰਾ



ਜਾਂ


ਵੇ ਕਦ ਕਰਵਾਵੇਂਗਾ

ਲੌਂਗ ਬੁਰਜੀਆਂ ਵਾਲਾ

........................

ਬਾਰੀਂ ਬਰਸੀਂ ਖਟਣ ਗਿਆ ਸੀ

ਖਟ ਕੇ ਲਿਆਂਦੀ ਤਰ ਵੇ

ਮੇਰਾ ਉਡੇ ਡੋਰੀਆ

ਮਹਿਲਾਂ ਵਾਲੇ ਘਰ ਵੇ

.......................

ਬਾਰੀਂ ਬਰਸੀਂ ਖਟਣ ਗਿਆ ਸੀ

ਖਟ ਕੇ ਲਿਆਂਦਾ ਨਾਲਾ

ਤੇਰੀ ਮੇਰੀ ਨਹੀਓਂ ਨਿਭਣੀ

ਮੈਂ ਗੋਰੀ ਤੂn ਕਾਲਾ

.......................

ਸਹੁਰਾ ਜੀ ਇਕ ਅਰਜ ਕਰੇਨੀਆਂ

ਅਰਜ ਕਰੇਨੀਆਂ ਥੋਡੀ ਦਾੜੀ ਨੂn

ਸਾਨੂn ਅਡ ਕਰ ਦਿਓ

ਅਡ ਕਰ ਦਿਓ ਆਂਉਦੀ ਹਾੜੀ ਨੂn

.......................

ਪਤੋ ਕੋਲੇ ਖਾਈ ਸੁਣੀਂਦੀ

ਖਾਈ ਕੋਲ਼ੇ ਦੀਨਾ

ਤੈਂ ਮੈਂ ਮੋਹ ਲਈ ਵੇ

ਕਾਲਜ ਦਿਆ ਸ਼ੁਕੀਨਾ

........................

ਦਿਉਰ ਮੇਰੇ ਨੇ ਇਕ ਦਿਨ ਲ਼ੜ ਕੇ

ਖੂਹ 'ਤੇ ਪਾ ਲਿਆ ਚੁਬਾਰਾ

ਤਿnਨ ਭਾਂਤ ਦੀ ਇਟ ਲਗ ਜਾਂਦੀ

ਚਾਰ ਭਾਂਤ ਦਾ ਗਾਰਾ

ਆਕੜ ਕਾਹਦੀ ਵੇ

ਜਗ ਤੇ ਫਿਰੇਂ ਕੁਆਰਾ

........................

ਰਾਈ -ਰਾਈ -ਰਾਈ

ਧੁਪ ਮਾਂਗੂ ਚਮਕਦੀਏ

ਤੇਰੀ ਕੁੜੀਆਂ ਕਰਨ ਵਡਿਆਈ

ਗਿਧੇ ਵਿਚ ਫਿਰੇਂ ਮੇਲ਼ਦੀ

ਗੁਤ ਗਿਟਿਆਂ ਤਕ ਲਮਕਾਈ

ਚੋਬਰਾਂ ਦਾ ਮਚੇ ਕਾਲਜਾ

ਗੇੜਾ ਦੇ ਕੇ ਤੂn ਬੋਲੀ ਪਾਈ

ਗਿਧੇ 'ਚ ਧਮਚੀ ਪਟ 'ਤੀ

ਸਿਫ਼ਤਾਂ ਕਰੇ ਲੋਕਾਈ

ਰਸਤਾ ਛੋਡ ਦਿਉ

ਹੀਰ ਮਜਾਜਣ ਆਈ

........................

ਮਾਏਂ ਨੀ ਗਜ਼ ਕਪੜਾ ਲੈ ਦੇ

ਗਜ਼ ਕਪੜੇ ਦੀ ਸੁਥਣ ਸਮਾਮਾਂ

ਸੁਥਣ ਪਾ ਕੇ ਪਿnਡ ਵਿਚ ਜਾਮਾਂ

ਪਿnਡ ਦੇ ਮੁnਡੇ ਆਖਣ ਮੋਰਨੀ

ਮੈਂ ਅਖ ਨਾ ਫ਼ਰਕਾਮਾਂ

ਵਿਚ ਦੀ ਮੁnਡਿਆਂ ਦੇ

ਸਪ ਬਣ ਕੇ ਲnਘ ਜਾਮਾਂ

.........................

ਅਡੀ ਤਾਂ ਮੇਰੀ ਕੌਲ ਕnਚ ਦੀ

'ਗੂਠੇ ਤੇ ਸਿਰਨਵਾਂ

ਲਿਖ ਲਿਖ ਚਿਠੀਆਂ ਡਾਕ 'ਚ ਪਾਵਾਂ

ਧੁਰ ਦੇ ਪਤੇ ਮnਗਾਵਾਂ

ਰਖ ਲਿਆ ਮੇਮਾਂ ਨੇ

ਵਿਹੁ ਖਾ ਕੇ ਮਰ ਜਾਵਾਂ

ਤੇਰੀ ਫ਼ੋਟੋ 'ਤੇ

ਬਹਿ ਕੇ ਦਿਲ ਪਰਚਾਵਾਂ


ਜਾਂ


ਦਾਰੂ ਪੀਂਦੇ ਨੂn

ਕnਚ ਦਾ ਗਲਾਸ ਫੜਾਵਾਂ


ਜਾਂ


ਮੂਹਰੇ ਲਗ ਪਤਲਿਆ

ਮਗਰ ਝੂਲਦੀ ਆਂਵਾਂ

..........................