ਮੈਂ ਅਜਕਲ ਜਿਥੇ ਰਹਿnਦਾ ਹਾਂ
ਮੈਂ ਅਜਕਲ ਜਿਥੇ ਰਹਿnਦਾ ਹਾਂ
ਉਥੇ ਨਾ ਤਾਂ ਸੁਖ-ਆਸਨ ਜਿnਨੀ ਠnਢਕ ਹੈ ਨਾ ਨਿਘ
ਤੇ ਨਾ ਹੀ ਦਰਬਾਰ ਹਾਲ ਜਿnਨੀ ਹਵਾਦਾਰੀ
ਉਥੇ ਹੈ ਤਾਂ ਬਸ
ਮਨੁਖਾਂ ਤੇ ਸੂਰਾਂ ਦੇ ਸਾਹਾਂ ਦੀ ਰਲਵੀਂ ਹਵਾੜ੍ਹ ਦਾ ਬਣਿਆ
ਗੈਸੀ ਗੁਬਾਰੇ ਜਿਹਾ ਕੁਝ
ਜਿਸਦੇ ਪੈਰ ਰੋਜ਼ ਹਡੀਆਂ ਦਾ ਬਾਲਣ ਭਾਲਦੇ ਨੇ
ਤੇ ਉਸਦੀ ਟੀਸੀ ‘ਚੋਂ ਰੋਜ਼
ਸੋਨੇ ਦੀਆਂ ਲਗਰਾਂ ਫੁਟਦੀਆਂ ਨੇ
ਮੈਂ ਅਜਕਲ ਜਿਥੇ ਰਹਿnਦਾ ਹਾਂ
ਉਥੇ ਦਾ ਇਨਸਾਨ
ਆਪਣੇ ਗੁਸੇ ਨੂn
ਜਰਦੇ ਨਾਲ ਤਲੀ ‘ਤੇ ਮਲ ਕੇ
ਆਪਣੇ ਬੁਲ੍ਹਾਂ ‘ਚ ਦਬਾ ਲੈਂਦਾ ਹੈ
ਆਤਮਾ ਨਾਂ ਦੀ ਮੋਮਬਤੀ
ਬੀੜੀ ਦੇ ਜਲਣ ਨਾਲ ਹਲਕੀ ਚਿnਗਾੜੀ ਮਾਰਦੀ ਹੈ
ਤੇ ਫਿਰ ਬੀੜੀ ਦੇ ਬਚੇ ਟੋਟੇ ਨਾਲ
ਕਿਸੇ ਨਾਲੀ ਵਿਚ ਜਾਂ ਪੈਰ ਥਲੇ ਜਾ ਪੈਂਦੀ ਹੈ
ਮੈਂ ਅਜਕਲ ਜਿਥੇ ਰਹਿnਦਾ ਹਾਂ
ਉਥੇ ਸਿਖਰ ਦੁਪਹਿਰੇ ਦੇ ਸੂਰਜ ਦੀਆਂ ਕਿਰਨਾਂ ਵੀ
ਵਿਹੜੇ ਦੇ ਮਾਲਕ ਦੀ ਭਵਨ-ਨਿਰਮਾਣ ਕਲਾ ਅਗੇ
ਹਥਿਆਰ ਸੁਟ ਦਿnਦੀਆਂ ਹਨ
ਤਾਰੇ ਕਦੋਂ ਦੇ ਧੂਏਂ ਤੇ ਧੂੜ ਹਥੋਂ
ਪਾਨੀਪਤ ਦੀ ਚੌਥੀ ਲੜਾਈ ਹਾਰ ਚੁਕੇ ਹਨ
ਹਾਂ... ਚnਦਰਮਾ ਕਦੇ ਕਦੇ ਜਿਦ ਪੁਗਾ ਜਾਂਦੈ
ਪਰ ਇਥੋਂ ਦੇ ਲੋਕ ਉਸਨੂn ਪਛਾਣਦੇ ਨਹੀਂ
ਪ੍ਰੇਮ ਮਹਿਬੂਬ ਨਾਂ ਦੇ ਰਿਸ਼ਤੇ ਨਹੀਂ ਇਥੇ
ਚnਨ ਦੀ ਮਹਤਤਾ ਸਮਝਾਉਣ ਲਈ
ਤੇ ਨਾ ਹੀ ਕਵੀ
ਇਸ ਦੋ-ਪੈਰੀ ਮਸ਼ੀਨ ਦੀ ਚnਨ ਨਾਲ
ਜਾਣ-ਪਛਾਣ ਕਰਵਾਉਣ ਲਈ
ਮੈਂ ਅਜਕਲ ਜਿਥੇ ਰਹਿnਦਾ ਹਾਂ
ਉਥੋਂ ਦੇ ਬਚਿਆਂ ਲਈ
ਮਰਿਆ ਹੋਇਆ ਸੀਵਰੇਜ਼ੀ ਚੂਹਾ
ਖਿਡੌਣਾ ਹੈ
ਜਿnਨਾ ਵਡਾ ਉਨਾ ਹੀ ਵਧ ਦਿਲ ਬਹਿਲਾਉਣ ਵਾਲਾ
ਚੂਹੇ ਦੀ ਪੂਛ ਨੂn ਹਥ ਲਾਉਣ ਲਗਿਆਂ ਇਥੇ
ਅਲਕਤ ਨਾਂ ਦੀ ਚਿੜੀ
ਕਿਸੇ ਦੇ ਨਕ ਜਾਂ ਗਲ ‘ਚ ਠੁnਗਾਂ ਨਹੀਂ ਮਾਰਦੀ
ਪੂਛ ਫੜ ਕੇ ਚੂਹਾ ਘੁਮਾਉਂਦੇ ਸੈਨਾਪਤੀ ਪਿਛੇ ਨਠਦੇ ਜੁਆਕਾਂ ਦੀਆਂ
ਡਿਗਦੀਆਂ ਨਿਕਰਾਂ ਤੇ ਉਚੀਆਂ ਕਿਲਕਾਰੀਆਂ ਨੂn ਦੇਖ ਕੇ
ਤੁਹਾਡੇ ਮਨ ਵਿਚਲਾ ਦਾਰਸ਼ਨਿਕ ਕਹਿ ਉਠੇ
ਆਹ ! ਕਿnਨਾ ਰnਗੀਨ ਹੁnਦਾ ਬਚਪਨ
ਚੜੀ ਦੀ ਨਾ ਲਥੀ ਦੀ
ਕਿnਨਾ ਖੁਸ਼ ਨੇ ਬਚੇ
ਮਿਟੀ ਦੇ ਕਿnਨਾ ਨੇੜੇ !!
ਮੈਂ ਅਜਕਲ ਜਿਥੇ ਰਹਿnਦਾ ਹਾਂ
ਉਥੇ ਬੇਦਿਲੀ ਬੇਗੈਰਤੀ ਪਸਤ-ਹਿnਮਤੀ ਨਾਲ
ਬੋਝਲ ਹੋਈ ਹਵਾ
ਹਰ ਤਰ੍ਹਾਂ ਦੀ ਮਨੁਖੀ ਆਵਾਜ਼ 'ਤੇ
ਬੁਰੀ ਖਬਰ ਦੇ ਡਰ ਵਾਂਗ ਛਾਈ ਹੋਈ ਹੈ
ਆਦਮੀ ਉਚੀ ਉਚੀ ਹਸਦੇ ਹਨ
ਵਡੇ ਸਪੀਕਰਾਂ 'ਤੇ ਗੀਤ ਵਜਾਉਂਦੇ ਹਨ
ਖੂਬ ਉਚੀ ਗਾਲਾਂ ਕਢਦੇ ਹਨ
ਸਿਸਟਮ ਨੂn, ਮਾਲਕਾਂ ਨੂn, ਰਬ ਨੂn, ਹਰ ਕਿਸੇ ਨੂn
ਬਸ ਬੋਲਦੇ ਨਹੀਂ .....