ਸਪਾਂ ਦੇ ਸਪੋਲ਼ੀਏ ਨਾ ਮਿਤ ਕਦੇ ਬਣਦੇ,
ਦੁਧ ਜਿnਨਾ ਮਰਜ਼ੀ ਪਿਆ ਕੇ ਵੇਖ ਲਓ.
ਡੂnਘਾ ਜਿਹਾ ਡnਗ ਇਕ ਮਾਰ ਜਾਣ ਮੌਕਾ ਲਗੇ,
ਸਚ ਨਹੀਂ ਜੇ ਆਉਂਦਾ ਅਜ਼ਮਾ ਕੇ ਵੇਖ ਲਓ.
ਲਾਲਚੀ ਦੀ ਨੀਅਤ ਕਦੇ ਖਾ ਖਾ ਕੇ ਰਜਦੀ ਨਾ,
ਪੈਸਾ ਜਿnਨਾ ਮਰਜ਼ੀ ਖਵਾ ਕੇ ਵੇਖ ਲਓ.
ਪੈਰਾਂ ਤੇ ਕੁਹਾੜਾ ਜਿਵੇਂ ਯਾਰੀ ਇnਝ ਮੂਰਖ ਦੀ,
ਕਮ-ਅਕਲਾਂ 'ਨਾ ਯਾਰੀ ਲਾ ਕੇ ਵੇਖ ਲਓ.
ਪਥਰ ਦਾ ਦਿਲ ਕਦੇ ਮੋਮ ਹੋਇਆ ਕਰਦਾ ਨਹੀਂ,
ਦੁਖ ਜਿਡਾ ਮਰਜ਼ੀ ਸੁਣਾ ਕੇ ਵੇਖ ਲਓ.
ਚੇਤਿਆਂ ਦੇ ਵਿਚ ਜਿਹੜਾ ਵਸ ਜਾਵੇ ਇਕ ਵਾਰੀ,
ਭੁਲਦਾ ਨਾ ਕਿnਨਾ ਵੀ ਭੁਲਾ ਕੇ ਵੇਖ ਲਓ.
ਇਕ ਦਿਨ ਸਚੀ ਗਲ ਸਾਹਮਣੇ ਹੈ ਆਉਣੀ ਹੁnਦੀ,
ਚਾਹੇ ਜਿnਨਾ ਓਸ ਨੂn ਦਬਾ ਕੇ ਵੇਖ ਲਓ.
ਜ਼ੁਲਮ ਕਮਾ ਕੇ ਕਦੇ ਧਰਮ ਦਬਾ ਨਾ ਹੁnਦੇ,
ਲਖ ਵਾਰ ਨੀਹਾਂ 'ਚ ਚਿਣਾ ਕੇ ਵੇਖ ਲਓ.
Saturday, December 29, 2007
Subscribe to:
Post Comments (Atom)

3 comments:
hmmmm Nice
i like this type of poetry..
its a
great effort,keep it up.
'sadke punjabie ni maa boliea ji kare tenu heerea ch tolie"
Post a Comment