ਕਦੇ ਮnਗੇਂ ਛਲਾ ਕਦੇ ਮੁnਦਰੀ ਨਿਸ਼ਾਨੀ,
ਏਦਾਂ ਕਦੇ ਸੋਹਣੀਏਂ ਪਿਆਰ ਹੁnਦੇ ਨਹੀਂ.
ਗਲੀਂ-ਬਾਤੀਂ ਜਿਹੜੇ ਜਾਨ ਪੈਰਾਂ ’ਚ ਵਿਛਾਉਂਦੇ,
ਔਖੇ ਵੇਲ਼ੇ ਭਜਣ ਓਹ ਯਾਰ ਹੁnਦੇ ਨਹੀਂ.
ਸਿਰ ਦੇ ਕੇ ਸੋਹਣਿਆ ਨਿਭਾਉਣੀਆਂ ਨੇ ਪੈਂਦੀਆਂ,
ਸਿਰੀਂ ਬnਨ੍ਹ ਪਗ ਸਰਦਾਰ ਹੁnਦੇ ਨਹੀਂ.
ਓਨਾ ਚਿਰ ਇਸ਼ਕ ਫਜ਼ੂਲ ਲਗਦਾ ਏ,
ਜਿnਨਾ ਚਿਰ ਨੈਣ ਦੋ ਤੋਂ ਚਾਰ ਹੁnਦੇ ਨਹੀਂ.
ਝਗੜਾ ਮੁਕਾਅ ਲਵੋ ਬਹਿ ਕੇ ਗਲੀਂ-ਬਾਤੀਂ,
ਮਸਲੇ ਦਾ ਹਲ ਹਥਿਆਰ ਹੁnਦੇ ਨਹੀਂ.
ਆਪਣਾ ਜੇ ਚਾਹਵੇਂ ਸਭਨਾਂ ਦਾ ਮਾਣ ਕਰ,
ਰੋਅਬ ਨਾਲ਼ ਕਦੇ ਸਤਿਕਾਰ ਹੁnਦੇ ਨਹੀਂ.
ਸਿਧੂ ਸਿਧਰੇ ਦੇ ਵਿਚ ਬੜੀਆਂ ਬੁਰਾਈਆਂ,
ਕੌਣ ਕਹੇ ਫੁਲਾਂ ਨਾਲ਼ ਖ਼ਾਰ ਹੁnਦੇ ਨਹੀਂ.
Saturday, December 29, 2007
Subscribe to:
Post Comments (Atom)

4 comments:
ਪnਜਾਬੀ ਦੇ ਵਿਚ ਲਿਖਣ ਵਾਲੀਆ ਨੂn ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਤੁਹਾਡਾ ਬਲੋਗ , ਪnਜਾਬੀ ਮੇਰੀ ਆਵਾਜ ਨਾਲ ਜੋੜ ਦਿਤਾ ਗਿਆ ਹੈ ਉਮੀਦ ਹੈ ਕੀ ਤੁਸੀ ਵੀ ਇਸ ਬਲਾਗ ਦਾ ਲਿnਕ http://punjabirajpura.blogspot.com/ ਨੂn ਆਪਣੇ ਬਲਾਗ ਨਾਲ ਜੋੜੋਗੇ ਤੇ ਸਾਡੇ ਬਲਾਗ ਤੇ ਵੀ ਦਰਸ਼ਨ ਦੇਵੋਗੇ
ਧnਨਵਾਦ
ਤੁਹਾਡੇ ਬਲਾਗ ਨੂn ਪੜਨ ਵਾਲਾ ਤੇ ਤੁਹਾਡਾ ਦੋਸਤ
ਵਿਨੋਦ ਕੁਮਾਰ
bahut vadia ''''
really true
shayad bilkul theek keha tusi...........
schayian.. good ones
Post a Comment