ਜੋ ਕਹਿਣਾ ਮੈਨੂn ਅਜ ਹੀ ਕਹਿ ਲੈ,
ਦੋ ਘੜੀਆਂ ਆ ਰਲ਼ ਕੇ ਬਹਿ ਲੈ,
ਹੁਣ ਹੋਰ ਮੈਂ ਤੈਨੂn ਕੀ ਕਹਾਂ?
ਮੈਂ ਸ਼ਾਇਦ ਕਲ੍ਹ ਤਕ ਨਾ ਰਹਾਂ...
ਹੋ ਸਕਦੈ ਕਲ੍ਹ ਹੋਠਾਂ ਉਤੇ,
ਚੁਪ ਦਾ ਮੋਟਾ ਜnਦਰਾ ਵਜ ਜਾਏ.
ਉਮਰ ਦਾ ਪnਛੀ ਧੋਖਾ ਕਰ ਜਾਏ,
ਸੂਖ਼ਮ ਸਾਥ ਦੇਹੀ ਦਾ ਛਡ ਜਾਏ.
ਇਸ ਪਿnਜਰ ਦੇ ਧੁਰ ਅnਦਰ ਤਕ,
ਚnਦਰਾ ਰੋਗ ਹਿਜਰ ਦਾ ਲਗ ਜਾਏ.
ਦਿਲ ਦੇ ਅnਦਰ ਪਾਰਾ ਭਰ ਜਾਏ,
ਧਕ-ਧਕ ਕਰਦਾ ਆਖਿਰ ਖੜ੍ਹ ਜਾਏ.
ਸ਼ਾਇਦ ਮੈਨੂn ਮੁਕਤੀ ਮਿਲ਼ ਜਾਏ,
ਦਰਦ ਮੈਂ ਮੁੜ ਕੇ ਨਾ ਸਹਾਂ.
ਮੈਂ ਸ਼ਾਇਦ ਕਲ੍ਹ ਤਕ ਨਾ ਰਹਾਂ...
ਸ਼ਾਇਦ ਬਾਲ ਅnਞਾਣਾ ਮਨ ਦਾ,
ਮੌਤ ਦੀ ਗੋਦੀ ਬਹਿ ਕੇ ਵਿਰ ਜਾਏ.
ਹੋ ਸਕਦੈ ਕਲ੍ਹ ਤੇਰੀ ਅਖ ਚੋਂ,
ਹnਝੂ ਇਕ ਮੇਰੇ ਲਈ ਕਿਰ ਜਾਏ.
ਮੈਂ ਨਹੀਂ ਚਾਹੁnਦਾ ਮੌਤ ਮੇਰੀ ਦਾ,
ਦੋਸ਼ ਕਦੇ ਵੀ ਤੇਰੇ ਸਿਰ ਜਾਏ.
ਨਾਮ ਤੇਰਾ ਮੇਰੇ ਨਾਲ਼ ਜੁੜ ਜਾਏ,
ਜਗ ਦੀਆਂ ਨਜ਼ਰਾਂ ਦੇ ਵਿਚ ਗਿਰ ਜਾਏ.
ਮੈਂ ਨਹੀਂ ਚਾਹੁnਦਾ ਅnਤਿਮ ਤੋਹਫਾ,
ਤੈਨੂn ਰੋਸਿਆਂ ਦਾ ਦਵਾਂ.
ਮੈਂ ਸ਼ਾਇਦ ਕਲ੍ਹ ਤਕ ਨਾ ਰਹਾਂ...
ਹੋ ਸਕਦੈ ਕਿ ਕਲ੍ਹ ਦਾ ਸੂਰਜ,
ਚਾਨਣੀਆਂ ਨੂn ਕਾਲ਼ਾ ਕਰ ਜਾਏ.
ਕਲ੍ਹ ਦੇ ਦਿਨ ਦੀ ਧੁਪ ਧੁਆਂਖੀ,
ਚnਨ ਦੇ ਚਿਹਰੇ ਕਾਲਖ਼ ਮਲ਼ ਜਾਏ.
ਹੋ ਸਕਦੈ ਕਿ ਕਲ੍ਹ ਸੁਬ੍ਹਾ ਤਕ,
ਚਾਨਣ ਨਾਂਅ ਦੀ ਸ਼ੈਅ ਹੀ ਮਰ ਜਾਏ.
ਹਾਂ ਇਹ ਹੋ ਸਕਦੈ ਕਿ ਨ੍ਹੇਰਾ,
ਦੋਸ਼ ਵੀ ਮੇਰੇ ਸਿਰ ਹੀ ਮੜ੍ਹ ਜਾਏ.
ਬੋਲੀਂ ਨਾ ਤੂn ਚੁਪ ਹੀ ਕਰ ਜਾਈਂ,
ਅnਤਿਮ ਇਛਾ ਮੈਂ ਕਹਾਂ.
ਮੈਂ ਸ਼ਾਇਦ ਕਲ੍ਹ ਤਕ ਨਾ ਰਹਾਂ...
ਮੇਰੇ ਮਗਰੋਂ ਮੇਰੀ ਰਾਖ਼ ਨੂn,
ਭਰ ਵਹਿnਦੇ ਦਰਿਆ ਵਿਚ ਪਾ ਦੇਈਂ,
ਚੁਪ- ਚੁਪੀਤੇ ਇਕ ਬੁਕ ਰਖ ਕੇ,
ਯੂਨੀਵਰਸਿਟੀ ਵਿਚ ਦਬਾ ਦੇਈਂ.
ਟੋਆ ਮਿਟੀ ਦੇ ਨਾਲ਼ ਭਰ ਕੇ,
ਉਪਰ ਇਕ ਗੁਲਮੋਹਰ ਲਾ ਦੇਈਂ.
ਉਸ ਦਾਤੇ ਦਾ ਸ਼ੁਕਰ ਮਨਾ ਕੇ,
ਪਾਣੀ ਆਪਣੇ ਬੁਕ ਨਾਲ਼ ਪਾ ਦੇਈਂ.
ਮੈਂ ਚਾਹੁnਨਾ ਕਿ ਮਸਤ ਹਵਾ ਵਿਚ,
ਵਾਂਗ ਮੈਂ ਖ਼ੁਸ਼ਬੂ ਦੇ ਰਲ਼ਾਂ.
ਮੈਂ ਸ਼ਾਇਦ ਕਲ੍ਹ ਤਕ ਨਾ ਰਹਾਂ...
Saturday, December 29, 2007
Subscribe to:
Post Comments (Atom)

7 comments:
bahut sohna likhda hain, sabton badi gal eh ke poem which flow hai.we all try ti write but it comes out very immature or without poetic beauty.hopeu get published ur work.
wonderful piece of poetry.Congrats on having such beautiful flow n quality.purely'RUH TAK UTAR JAAN WAALI "gal......
bahut sihna likya bai ji!
keep it up..
ਬਹੁਤ ਬਹੁਤ ਸ਼ੁਕਰੀਆ ਜੀ...
Excellent!!!!!very beautifully said........it's really very nice
God Bless u Sir,,,,,,,,
beautifull u have written ji.. bht khoob..
Post a Comment