Online TransLiteration by girgit.chitthajagat.in, of http://bannysidhu.blogspot.com/2007/09/blog-post_14.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Friday, September 14, 2007

ਪnਜ ਪਾਣੀਆਂ ਦੀ ਧਰਤੀ ਦੇ ਨਾਂ.....

ਰਾਤ ਘਟਾਵਾਂ ਚੜ੍ਹ ਚੜ੍ਹ ਆਈਆਂ,
ਰਾਤ ਬੜਾ ਹੀ ਵਰ੍ਹਿਆ ਪਾਣੀ .
ਅnਦਰ ਕੋਸਾ, ਖ਼ਾਰਾ ਅਖ਼ ਦਾ,
ਬਾਹਰ ਨਿਰਮਲ ਠਰਿਆ ਪਾਣੀ.
ਪਲਕਾਂ ਦੇ ਬnਨ੍ਹ ਟੁਟਦੇ ਟੁਟ ਗਏ,
ਕੋਇਆਂ ਵਿਚੋਂ ਹੜ੍ਹਿਆ ਪਾਣੀ.
ਪਾਣੀ ਵਿਚ ਕੋਈ ਡੁਬਿਆ ਰਾਤੀਂ,
ਕਿਸੇ ਦੇ ਉਪਰ ਤਰਿਆ ਪਾਣੀ.
ਕਿਣ ਮਿਣ ਕਿਣ ਮਿਣ ਟਿਪ ਟਿਪ ਟਿਪ ਟਿਪ,
ਰਾਗ ਨਵਾਂ ਹੀ ਘੜਿਆ ਪਾਣੀ.
ਖ਼ੁਸ਼ਕ ਲੋਕਾਂ ਦੀ ਖ਼ੁਸ਼ਕ ਸੀ ਮਹਿਫਿਲ,
ਤnਗ ਬੜਾ ਹੀ ਕਰਿਆ ਪਾਣੀ.
ਪਿਆਸ ਸੀ ਮੇਰੀ ਤਾਜ਼ੇ ਜਲ ਦੀ,
ਚਾਰੇ ਪਾਸੇ ਖਰਿਆ ਪਾਣੀ.
ਕਦੇ ਬੂnਦ ਤੇ ਕਦੇ ਸਮੁnਦਰ,
ਕਦੇ ਝੀਲ ਕਦੇ ਦਰਿਆ ਪਾਣੀ.
ਵੇਖੋ ਪਾਣੀ ਨਿਮਰ ਹੈ ਕਿnਨਾ,
ਨੀਵੇਂ ਵਲ ਨੂn ਢਲ਼ਿਆ ਪਾਣੀ.
ਪਾਣੀ ਦੇ ਨਾਲ਼ ਰੁਖ ਪਲ਼ਦੇ ਨੇ,
ਰੁਖਾਂ ਅnਦਰ ਪਲਿਆ ਪਾਣੀ.
ਮੁਠੀ ‘ਚੋਂ ਤ੍ਰਿਪ ਤ੍ਰਿਪ ਵਹਿ ਜਾਂਦਾ,
ਕਿਸੇ ਨਾ ਮੁਠੀ ਫੜ੍ਹਿਆ ਪਾਣੀ.
ਬnਦਾ ਰੁਖ ਜਾਨਵਰ ਮਰਦੇ,
ਕਦੇ ਵੀ ਪਰ ਨਾ ਮਰਿਆ ਪਾਣੀ.
ਪਾਣੀ ਖਾਤਿਰ ਲੜਦੇ ਵੇਖੇ ,
ਆਪ ਕਦੇ ਨਾ ਲੜਿਆ ਪਾਣੀ.
ਹਰ ਸ਼ੈਅ ਵਿਚ ਇਉਂ ਰਬ ਵਸਦਾ ਹੈ,
ਬਦਲ਼ ਵਿਚ ਜਿਉਂ ਵੜਿਆ ਪਾਣੀ.
ਪਾਣੀ ਦੀ ਕੋਈ ਕਦਰ ਨਾ ਕਰਦਾ,
ਸਭ ਨੂn ਜਿਉਂਦੇ ਕਰਿਆ ਪਾਣੀ.
ਤੁਰਦਾ ਰਹੇ ਤਾਂ ਬਰਕਤ ਇਸ ਵਿਚ,
ਮੁਸ਼ਕ ਮਾਰਦਾ ਖੜ੍ਹਿਆ ਪਾਣੀ.
ਪnਜ ਆਬ ਨੂn ਕੀ ਆਖੋਗੇ,
ਜੇ ਪਲਿਓਂ ਨਾ ਸਰਿਆ ਪਾਣੀ.
ਮੂਰਖ ਇnਝ ਮੁਕਾਅ ਬਹਿnਦੇ ਨੇ,
ਜਿਉਂ ਸੁਕ ਜਾਂਦਾ ਵਰ੍ਹਿਆ ਪਾਣੀ.
ਸਿਧੂਆ ਸੁਕ ਜਾਣਾ ਪnਜ- ਆਬ ਵੀ,
ਇnਝ ਬਰਬਾਦ ਜੇ ਕਰਿਆ ਪਾਣੀ.

1 comments:

ReeTIndErpReeT KaUr said...

awesome , excellent work

Bless u