ਰnਗ ਬਿਰnਗੀ ਦੁਨੀਆ ਦੇ ਵਿਚ,
ਕੀ ਕੀ ਰnਗ ਵਿਖਾਉਂਦੇ ਲੋਕ.
ਰੋਂਦਿਆਂ ਨੂn ਨੇ ਹੋਰ ਰਵਾਉਂਦੇ,
ਹਸਦਿਆਂ ਹੋਰ ਹਸਾਉਂਦੇ ਲੋਕ.
ਲਖ ਅਹਿਸਾਨਾਂ ਨੂn ਭੁਲ ਜਾਂਦੇ,
ਖਤਾ ਨਾ ਇਕ ਭੁਲਾਉਂਦੇ ਲੋਕ.
ਵਾਂਗ ਖਿਡੌਣਾ ਦਿਲ ਨਾਲ਼ ਖੇਡਣ,
ਇnਝ ਵੀ ਦਿਲ ਪਰਚਾਉਂਦੇ ਲੋਕ.
ਆਪ ਕਿਸੇ ਦੀ ਗਲ ਨਾ ਸੁਣਦੇ,
ਹੋਰਾਂ ਨੂn ਸਮਝਾਉਂਦੇ ਲੋਕ.
ਪਹਿਲਾਂ ਜਿਗਰੀ ਯਾਰ ਕਹਾਉਂਦੇ,
ਮਗਰੋਂ ਪਿਠ ਦਿਖਾਉਂਦੇ ਲੋਕ.
ਬਹੁਤ ਬੁਰੀ ਏ ਦਾਰੂ ਮਿਤਰਾ,
ਪੀ ਕੇ ਨੇ ਸਮਝਾਉਂਦੇ ਲੋਕ.
ਹੋਰਾਂ ਦੀ ਗਲ ਭnਡਦੇ ਫਿਰਦੇ,
ਖ਼ੁਦ ਨੂn ਰਹਿਣ ਸਲਾਹੁnਦੇ ਲੋਕ.
ਪਤਾ ਨਹੀਂ ਕਿਉਂ ਆਪ ਨਾ ਕਰਦੇ,
ਦੂਜਿਆਂ ਤੋਂ ਜੋ ਚਾਹੁnਦੇ ਲੋਕ.
ਬਣ ਸਿਧੂ ਦੇ ਰਾਹ ਵਿਚ ਰੋੜਾ,
ਪਤਾ ਨਹੀਂ ਕੀ ਪਾਉਂਦੇ ਲੋਕ.
Friday, September 14, 2007
Subscribe to:
Post Comments (Atom)

1 comments:
really true!!!Keep writing n sharing
Post a Comment