ਵਕਤ ਦਾ ਚਕਰ ਚਲਦਾ ਹੈ ਤੇ ਪਲ ਪਲ ਯੁਗ ਬਦਲਦਾ ਹੈ.
ਇਸ ਸ਼ਾਮ ਦਾ ਸੂਰਜ ਲਾਲ ਜਿਹਾ ਹੈ ਡੁਬਦਾ ਜਾਂਦਾ ਦੂਰ ਕਿਤੇ,
ਪਰ ਡੁਬਦਾ ਡੁਬਦਾ ਲਾਲੀ ਆਪਣੀ ਚਿਹਰੇ ਮੇਰੇ ਮਲ਼ਦਾ ਹੈ.
ਸੁਰਮੇਂ ਰnਗੇ ਅਸਮਾਨ ਉਤੇ ਇਕ ਡਾਰ ਜਾਂਦੀ ਏ ਕੂnਜਾਂ ਦੀ,
ਸਧਰਾਂ ਦੇ ਕੂਲ਼ੇ ਪnਖ ਫੈਲਾ ਦਿਲ ਕੂnਜਾਂ ਵਿਚ ਜਾ ਰਲ਼ਦਾ ਹੈ.
ਜਦ ਕਾਲ਼ੀ ਰਾਤ ਨੇ ਘੁnਡ ਚੁਕਿਆ ਤਾਂ ਗੋਰਾ ਚਿਟਾ ਚnਨ ਚੜਿਆ,
ਇਸ ਚnਨ ਵਰਗਾ ਏ ਚਿਹਰਾ ਇਕ ਜੋ ਸੀਨੇ ਮੇਰੇ ਪਲ਼ਦਾ ਹੈ.
ਰਾਤ ਦੀ ਸਰਦ ਖ਼ਾਮੋਸ਼ੀ ਵਿਚ ਇਕ ਚੀਕ ਰੋਜ਼ ਮੈਨੂn ਸੁਣਦੀ ਏ,
ਹਰ ਰਾਤ ਕਿਸੇ ਦਾ ਕਤਲ ਹੁnਦਾ, ਹਰ ਰਾਤ ਸਿਵਾ ਇਕ ਬਲ਼ਦਾ ਹੈ.
ਜਦ ਸੁਬ੍ਹਾ ਦਾ ਸੂਰਜ ਸਿਰ ਚੁਕ ਕੇ ਵਿਹੜੇ ਵਿਚ ਝਾਤੀ ਮਾਰਦਾ ਏ,
ਅਹਿਸਾਸ ਨਵਾਂ ਇਕ ਜnਮ ਪੈਂਦਾ ਜੋ ਰਾਤ ਦੇ ਸਚ ਤੋਂ ਟਲ਼ਦਾ ਹੈ.
Tuesday, August 28, 2007
Subscribe to:
Post Comments (Atom)

1 comments:
very well said Nice thoughts!!!
Post a Comment